Snap ਟੀਮ ਵਿੱਚ ਸ਼ਾਮਲ ਹੋਵੋ
ਅਸੀਂ ਕੌਣ ਹਾਂ
Snap ਵਿਖੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਲੋਕਾਂ ਦੇ ਰਹਿਣ-ਸਹਿਣ ਅਤੇ ਸੰਚਾਰ ਕਰਨ ਦੇ ਤਰੀਕਿਆਂ ਵਿੱਚ ਸੁਧਾਰ ਕਰਨ ਲਈ ਕੈਮਰੇ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਨਾ ਸਾਡੇ ਸਭ ਤੋਂ ਵੱਡੇ ਹੁਨਰ ਨੂੰ ਦਰਸਾਉਂਦਾ ਹੈ। ਲੋਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਅੱਜ ਵਿੱਚ ਜੀਉਣ, ਦੁਨੀਆਂ ਬਾਰੇ ਸਿੱਖਣ ਅਤੇ ਮਿਲ-ਜੁਲ ਕੇ ਮਜ਼ਾ ਕਰਨ ਦੀ ਸਹੂਲਤ ਦੇ ਕੇ ਅਸੀਂ ਮਨੁੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦੇ ਹਾਂ।
ਸਾਡੇ ਬ੍ਰਾਂਡ
Snapchat
Snapchat ਨਵੀਂ ਕਿਸਮ ਦਾ ਕੈਮਰਾ ਹੈ ਜੋ ਲੱਖਾਂ ਲੋਕਾਂ ਵੱਲੋਂ ਹਰ ਰੋਜ਼ ਦੋਸਤਾਂ ਨਾਲ ਜੁੜੇ ਰਹਿਣ, ਖੁਦ ਨੂੰ ਜ਼ਾਹਰ ਕਰਨ, ਸੰਸਾਰ ਦੀ ਪੜਚੋਲ ਕਰਨ — ਅਤੇ ਕੁਝ ਤਸਵੀਰਾਂ ਲੈਣ ਲਈ ਵੀ ਵਰਤਿਆ ਜਾਂਦਾ ਹੈ।
Spectacles
Spectacles ਧੁੱਪ ਦੀਆਂ ਉਹ ਐਨਕਾਂ ਹੁੰਦੀਆਂ ਹਨ ਜੋ ਤੁਹਾਨੂੰ ਉਸ ਤਰ੍ਹਾਂ ਦੁਨੀਆ ਵਿਖਾਉਂਦੀਆਂ ਹਨ ਜਿਸ ਤਰ੍ਹਾਂ ਤੁਹਾਡਾ ਵੇਖਣ ਦਾ ਮਨ ਹੋਵੇ — ਅਤੇ ਇਹ ਤੁਹਾਨੂੰ ਪੂਰੀ ਤਰ੍ਹਾਂ ਨਵੇਂ ਤਰੀਕੇ ਨਾਲ ਦੁਨੀਆ ਨਾਲ ਆਪਣੇ ਪਰਿਪੇਖ ਨੂੰ ਸਾਂਝਾ ਕਰਨ ਦੀ ਤਾਕਤ ਦਿੰਦੀਆਂ ਹਨ।
Snap AR
Snap ਵਧਾਈ ਗਈ ਹਕੀਕਤ ਦੁਨੀਆ ਭਰ ਦੇ ਰਚਨਾਕਾਰਾਂ ਨੂੰ ਸਾਡੇ ਚੀਜ਼ਾਂ ਬਣਾਉਣ, ਪੜਚੋਲ ਕਰਨ ਅਤੇ ਖੇਡਣ ਦੇ ਤਰੀਕੇ ਵਿੱਚ ਇਨਕਲਾਬ ਲਿਆਉਣ ਦੀ ਸਮਰੱਥਾ ਦਿੰਦੀ ਹੈ।
Our Values
We Are Kind
We operate with courage, show empathy, and instill trust through honesty and integrity.
We Are Smart
We solve problems through action, make high-quality decisions, and think with a strategic mindset.
We Are Creative
We gracefully manage ambiguity, cultivate innovation, and demonstrate an insatiable desire to learn.
Snap ਵਿਖੇ ਜ਼ਿੰਦਗੀ
Snap ਟੀਮ ਨਾਲ ਜੁੜਨ ਲਈ ਤਿਆਰ ਹੋ?
Snap ਦੇ EEO ਦਾ ਬਿਆਨ
Snap ਵਿਖੇ ਸਾਡਾ ਮੰਨਣਾ ਹੈ ਕਿ ਵਿਭਿੰਨ ਪਿਛੋਕੜਾਂ ਅਤੇ ਵਿਚਾਰਾਂ ਦੀ ਟੀਮ ਦਾ ਇਕੱਠੇ ਕੰਮ ਕਰਨਾ ਸਾਨੂੰ ਉਹ ਨਵੀਨਤਾਕਾਰੀ ਉਤਪਾਦ ਬਣਾਉਣ ਦੇ ਯੋਗ ਬਣਾਵੇਗਾ ਜੋ ਲੋਕਾਂ ਦੇ ਰਹਿਣ ਅਤੇ ਸੰਚਾਰ ਕਰਨ ਦੇ ਤਰੀਕੇ ਨੂੰ ਬਿਹਤਰ ਬਣਾਉਣਗੇ। Snap ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਵਾਲਾ ਰੁਜ਼ਗਾਰਦਾਤਾ ਹੋਣ 'ਤੇ ਮਾਣ ਹੈ, ਅਤੇ ਲਾਗੂ ਸੰਘੀ, ਰਾਜ, ਅਤੇ ਸਥਾਨਕ ਕਾਨੂੰਨਾਂ ਦੇ ਅਨੁਸਾਰ ਇਹ ਜਾਤ, ਧਾਰਮਿਕ ਪੰਥ, ਰੰਗ, ਰਾਸ਼ਟਰੀ ਮੂਲ, ਵੰਸ਼, ਸਰੀਰਕ ਅਪੰਗਤਾ, ਮਾਨਸਿਕ ਅਸਮਰਥਤਾ, ਡਾਕਟਰੀ ਸਥਿਤੀ, ਜਣਨ ਜਾਣਕਾਰੀ, ਵਿਆਹੁਤਾ ਸਥਿਤੀ, ਸੈਕਸ, ਲਿੰਗ, ਲਿੰਗਕ ਪਛਾਣ, ਲਿੰਗਕ ਪ੍ਰਗਟਾਵਾ, ਗਰਭ ਅਵਸਥਾ, ਬੱਚੇ ਦਾ ਜਨਮ ਅਤੇ ਦੁੱਧ ਚੁੰਘਾਉਣ, ਉਮਰ, ਜਿਨਸੀ ਝੁਕਾਅ, ਫੌਜੀ ਜਾਂ ਸੇਵਾਮੁਕਤ ਫੌਜੀ ਸਥਿਤੀ, ਜਾਂ ਕੋਈ ਹੋਰ ਸੁਰੱਖਿਅਤ ਵਰਗੀਕਰਨ ਦੇ ਸੰਦਰਭ ਤੋਂ ਬਿਨਾਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। EOE, ਅਸਮਰਥਤਾ/ ਸੇਵਾਮੁਕਤ ਸਮੇਤ।
ਜੇਕਰ ਤੁਹਾਡੀ ਕੋਈ ਅਪਾਹਜਤਾ ਜਾਂ ਵਿਸ਼ੇਸ਼ ਲੋੜ ਹੈ ਜਿਸ ਲਈ ਬਦਲਾਅ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸ਼ਰਮ ਨਾ ਕਰੋ ਅਤੇ ਸਾਡੇ ਨਾਲ accommodations-ext@snap.com 'ਤੇ ਸੰਪਰਕ ਕਰੋ।
ਜੇ ਤੁਸੀਂ Snap ਔਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਦੇ ਕਿਸੇ ਹਿੱਸੇ ਤੱਕ ਜਾ ਨਹੀਂ ਸਕੇ ਤਾਂ ਅਸੀਂ ਤੁਹਾਡੇ ਤੋਂ ਇਸ ਬਾਰੇ ਜਾਣਨਾ ਚਾਹੁੰਦੇ ਹਾਂ। ਕਿਰਪਾ ਕਰਕੇ ਸਾਨੂੰ accommodations-ext@snap.com ਜਾਂ 424-214-0409 'ਤੇ ਸੰਪਰਕ ਕਰੋ।