logo

ਦਿਲ ਲਗਾ ਕੇ ਕੰਮ ਕਰੋ

ਹੋਰਾਂ ਨੂੰ ਲਾਹਾ ਦੇਣਾ

Snap ਵਿਖੇ — ਕੰਮ ਅਤੇ ਭਾਈਚਾਰੇ ਦੋਵਾਂ ਵਿੱਚ, ਚੰਗੇ ਸਥਾਈ ਪ੍ਰਭਾਵ ਪਾਉਣ ਦੇ ਬਹੁਤ ਸਾਰੇ ਮੌਕੇ ਹਨ!

ਸਾਡੇ ਸਮਰੱਥਾ ਦੇਣ ਵਾਲੇ ਪ੍ਰੋਗਰਾਮ ਤਿੰਨ ਮੁੱਖ ਥੰਮ੍ਹਾਂ ਦੇ ਆਲੇ-ਦੁਆਲੇ ਕੇਂਦਰਿਤ ਹੁੰਦੇ ਹਨ: ਨੌਜਵਾਨਾਂ, ਸਿੱਖਿਆ ਅਤੇ ਕਲਾਵਾਂ ਨੂੰ ਉਤਸ਼ਾਹਿਤ ਕਰਨਾ। ਅਸੀਂ Snap ਕੈਂਪ (ਭਾਈਚਾਰਾ, ਕਲਾਵਾਂ ਅਤੇ ਸਲਾਹ ਪ੍ਰੋਜੈਕਟ) ਰਾਹੀਂ ਹਰ ਸਾਲ ਹਜ਼ਾਰਾਂ ਘੰਟੇ ਨਿਸ਼ਕਾਮ ਸੇਵਾ ਕਰਦੇ ਹਾਂ। ਭਾਵੇਂ ਅਸੀਂ ਨਵੀਆਂ ਬਣੀਆਂ ਮਾਵਾਂ ਲਈ ਘਰ ਦਾ ਨਵੀਨੀਕਰਨ ਕਰ ਰਹੇ ਹੋਈਏ ਜਾਂ ਜ਼ਰੂਰਤਮੰਦ ਔਰਤਾਂ ਨੂੰ ਮੁਫ਼ਤ ਕੋਡਿੰਗ ਕਲਾਸਾਂ ਦੇ ਰਹੇ ਹੋਈਏ, ਅਸੀਂ ਸਮਾਜ ਵਿੱਚ ਯੋਗਦਾਨ ਦੇਣ ਦੇ ਹਮੇਸ਼ਾ ਨਵੇਂ ਤਰੀਕੇ ਲੱਭ ਰਹੇ ਹੁੰਦੇ ਹਾਂ।

ਸਾਡੇ ਪ੍ਰਯੋਜਿਤ ਕੀਤੇ ਸਵੈ-ਸੇਵਕ ਪ੍ਰੋਜੈਕਟਾਂ ਤੋਂ ਇਲਾਵਾ, Snap ਟੀਮ ਦੇ ਮੈਂਬਰ ਆਪਣੀ ਪਸੰਦ ਦੀ ਚੈਰਿਟੀ, ਜੋ ਸਮਾਜ ਵਿੱਚ ਯੋਗਦਾਨ ਪਾਉਣ ਦੇ ਸਾਡੇ ਤਿੰਨ ਥੰਮ੍ਹਾਂ ਨਾਲ ਮੇਲ ਖਾਂਦੀ ਹੈ, ਵਿੱਚ ਨਿਸ਼ਕਾਮ ਸੇਵਾ ਕਰਨ ਲਈ ਲੱਗੇ ਸਮੇਂ ਲਈ ਹਰ ਮਹੀਨੇ ਭੁਗਤਾਨ ਵੀ ਲੈ ਸਕਦੇ ਹਨ। ਅਸੀਂ ਹੋਰਾਂ ਨੂੰ ਲਾਹਾ ਦੇਣ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ, ਤੁਹਾਡੇ ਤਰੀਕੇ ਨਾਲ!

Snap ਕੌਂਸਲ

ਕੌਂਸਲ ਕਹਾਣੀਆਂ ਸਾਂਝੀਆਂ ਕਰਨ, ਗੰਭੀਰਤਾ ਨਾਲ ਸੁਣਨ ਅਤੇ ਦਿਲੋਂ ਬੋਲਣ ਲਈ ਇਕੱਠੇ ਆਉਣ ਵਾਲੇ ਲੋਕਾਂ ਦਾ ਅਭਿਆਸ ਹੈ। ਟੀਮ ਦੇ ਮੈਂਬਰਾਂ ਕੋਲ ਬਿਨਾਂ ਰੁਕਾਵਟ ਬੋਲਣ ਦਾ ਮੌਕਾ ਹੁੰਦਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਕਿਸੇ ਨੂੰ ਉਸਦੀ ਗੱਲ ਸੁਣੇ ਜਾਣ ਦਾ ਮੌਕਾ ਮਿਲੇ। ਜਿਵੇਂ -ਜਿਵੇਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਦੂਸਰੇ ਇਨ੍ਹਾਂ ਨੂੰ ਦਿਲੋਂ ਸੁਣਦੇ ਹਨ। ਇਹ ਕੰਮ ਦੇ ਸਮਾਵੇਸ਼ੀ ਮਾਹੌਲ ਨੂੰ ਉਤਸ਼ਾਹਿਤ ਕਰਦਾ ਹੈ ਜਿੱਥੇ ਲੋਕ ਦਿਲੋਂ ਜੁੜਨ ਦੀ ਭਾਵਨਾ ਮਹਿਸੂਸ ਕਰਦੇ ਹਨ।

ਅਸੀਂ ਵਿਸ਼ਵਵਿਆਪੀ ਕੰਪਨੀ ਹਾਂ ਜੋ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰ ਰਹੀ ਹੈ — ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਹਰੇਕ ਨੂੰ ਗੱਲਬਾਤ ਵਿੱਚ ਸੱਦਾ ਦਈਏ ਅਤੇ ਇੱਕ ਦੂਜੇ ਨੂੰ ਸੁਣਨ ਦੀ ਸਾਡੀ ਯੋਗਤਾ ਨੂੰ ਗੰਭੀਰਤਾ ਨਾਲ ਲਈਏ।

Snap ਟੀਮ ਨਾਲ ਜੁੜਨ ਲਈ ਤਿਆਰ ਹੋ?