Snap ਟੀਮ ਵਿੱਚ ਸ਼ਾਮਲ ਹੋਵੋ

ਅਸੀਂ ਕੌਣ ਹਾਂ

Snap ਵਿਖੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਲੋਕਾਂ ਦੇ ਰਹਿਣ-ਸਹਿਣ ਅਤੇ ਸੰਚਾਰ ਕਰਨ ਦੇ ਤਰੀਕਿਆਂ ਵਿੱਚ ਸੁਧਾਰ ਕਰਨ ਲਈ ਕੈਮਰੇ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਨਾ ਸਾਡੇ ਸਭ ਤੋਂ ਵੱਡੇ ਹੁਨਰ ਨੂੰ ਦਰਸਾਉਂਦਾ ਹੈ। ਲੋਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਅੱਜ ਵਿੱਚ ਜੀਉਣ, ਦੁਨੀਆਂ ਬਾਰੇ ਸਿੱਖਣ ਅਤੇ ਮਿਲ-ਜੁਲ ਕੇ ਮਜ਼ਾ ਕਰਨ ਦੀ ਸਹੂਲਤ ਦੇ ਕੇ ਅਸੀਂ ਮਨੁੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦੇ ਹਾਂ।

ਸਾਡੇ ਬ੍ਰਾਂਡ

Snapchat

Snapchat ਨਵੀਂ ਕਿਸਮ ਦਾ ਕੈਮਰਾ ਹੈ ਜੋ ਲੱਖਾਂ ਲੋਕਾਂ ਵੱਲੋਂ ਹਰ ਰੋਜ਼ ਦੋਸਤਾਂ ਨਾਲ ਜੁੜੇ ਰਹਿਣ, ਖੁਦ ਨੂੰ ਜ਼ਾਹਰ ਕਰਨ, ਸੰਸਾਰ ਦੀ ਪੜਚੋਲ ਕਰਨ — ਅਤੇ ਕੁਝ ਤਸਵੀਰਾਂ ਲੈਣ ਲਈ ਵੀ ਵਰਤਿਆ ਜਾਂਦਾ ਹੈ।

Spectacles

Spectacles ਧੁੱਪ ਦੀਆਂ ਉਹ ਐਨਕਾਂ ਹੁੰਦੀਆਂ ਹਨ ਜੋ ਤੁਹਾਨੂੰ ਉਸ ਤਰ੍ਹਾਂ ਦੁਨੀਆ ਵਿਖਾਉਂਦੀਆਂ ਹਨ ਜਿਸ ਤਰ੍ਹਾਂ ਤੁਹਾਡਾ ਵੇਖਣ ਦਾ ਮਨ ਹੋਵੇ — ਅਤੇ ਇਹ ਤੁਹਾਨੂੰ ਪੂਰੀ ਤਰ੍ਹਾਂ ਨਵੇਂ ਤਰੀਕੇ ਨਾਲ ਦੁਨੀਆ ਨਾਲ ਆਪਣੇ ਪਰਿਪੇਖ ਨੂੰ ਸਾਂਝਾ ਕਰਨ ਦੀ ਤਾਕਤ ਦਿੰਦੀਆਂ ਹਨ।

Bitmoji

Bitmoji ਤੁਹਾਡਾ ਡਿਜੀਟਲ ਰੂਪ ਹੈ — ਜੀਉਂਦਾ ਜਾਗਦਾ ਕਿਰਦਾਰ ਜੋ ਝੱਟ ਦਰਸਾਉਂਦਾ ਹੈ ਕਿ ਤੁਹਾਡੀ ਸ਼ਖ਼ਸੀਅਤ ਕਿਹੋ ਜਿਹੀ ਹੈ ਅਤੇ ਤੁਸੀਂ ਇਸ ਪਲ ਵਿੱਚ ਕਿਵੇਂ ਮਹਿਸੂਸ ਕਰ ਰਹੇ ਹੋ।

Snap AR

Snap ਵਧਾਈ ਗਈ ਹਕੀਕਤ ਦੁਨੀਆ ਭਰ ਦੇ ਰਚਨਾਕਾਰਾਂ ਨੂੰ ਸਾਡੇ ਚੀਜ਼ਾਂ ਬਣਾਉਣ, ਪੜਚੋਲ ਕਰਨ ਅਤੇ ਖੇਡਣ ਦੇ ਤਰੀਕੇ ਵਿੱਚ ਇਨਕਲਾਬ ਲਿਆਉਣ ਦੀ ਸਮਰੱਥਾ ਦਿੰਦੀ ਹੈ।

ਅਸੀਂ ਦਿਆਲੂ ਹਾਂ

ਅਸੀਂ ਹਿੰਮਤ ਨਾਲ ਕੰਮ ਕਰਦੇ ਹਾਂ, ਹਮਦਰਦੀ ਦਿਖਾਉਂਦੇ ਹਾਂ ਅਤੇ ਇਮਾਨਦਾਰੀ ਅਤੇ ਨੇਕ-ਨੀਤੀ ਨਾਲ ਭਰੋਸਾ ਪੈਦਾ ਕਰਦੇ ਹਾਂ।

ਅਸੀਂ ਹੁਸ਼ਿਆਰ ਹਾਂ

ਅਸੀਂ ਕਾਰਵਾਈ ਕਰਕੇ ਸਮੱਸਿਆਵਾਂ ਸੁਲਝਾਉਂਦੇ ਹਾਂ, ਉੱਚ-ਗੁਣਵੱਤਾ ਵਾਲੇ ਫ਼ੈਸਲੇ ਲੈਂਦੇ ਹਾਂ ਅਤੇ ਰਣਨੀਤਕ ਮਾਨਸਿਕਤਾ ਨਾਲ ਸੋਚਦੇ ਹਾਂ।

ਅਸੀਂ ਰਚਨਾਤਮਕ ਹਾਂ

ਅਸੀਂ ਸ਼ਾਨਦਾਰ ਤਰੀਕੇ ਨਾਲ ਅਸਪਸ਼ਟਤਾ ਦਾ ਪ੍ਰਬੰਧਨ ਕਰਦੇ ਹਾਂ, ਨਵੀਨਤਾ ਪੈਦਾ ਕਰਦੇ ਹਾਂ ਅਤੇ ਸਿੱਖਣ ਦੀ ਕਦੇ ਨਾਲ ਮੁੱਕਣ ਵਾਲੀ ਇੱਛਾ ਜ਼ਾਹਰ ਕਰਦੇ ਹਾਂ।

Snap ਦੇ EEO ਦਾ ਬਿਆਨ

Snap ਵਿਖੇ ਸਾਡਾ ਮੰਨਣਾ ਹੈ ਕਿ ਵਿਭਿੰਨ ਪਿਛੋਕੜਾਂ ਅਤੇ ਵਿਚਾਰਾਂ ਦੀ ਟੀਮ ਦਾ ਇਕੱਠੇ ਕੰਮ ਕਰਨਾ ਸਾਨੂੰ ਉਹ ਨਵੀਨਤਾਕਾਰੀ ਉਤਪਾਦ ਬਣਾਉਣ ਦੇ ਯੋਗ ਬਣਾਵੇਗਾ ਜੋ ਲੋਕਾਂ ਦੇ ਰਹਿਣ ਅਤੇ ਸੰਚਾਰ ਕਰਨ ਦੇ ਤਰੀਕੇ ਨੂੰ ਬਿਹਤਰ ਬਣਾਉਣਗੇ। Snap ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਵਾਲਾ ਰੁਜ਼ਗਾਰਦਾਤਾ ਹੋਣ 'ਤੇ ਮਾਣ ਹੈ, ਅਤੇ ਲਾਗੂ ਸੰਘੀ, ਰਾਜ, ਅਤੇ ਸਥਾਨਕ ਕਾਨੂੰਨਾਂ ਦੇ ਅਨੁਸਾਰ ਇਹ ਜਾਤ, ਧਾਰਮਿਕ ਪੰਥ, ਰੰਗ, ਰਾਸ਼ਟਰੀ ਮੂਲ, ਵੰਸ਼, ਸਰੀਰਕ ਅਪੰਗਤਾ, ਮਾਨਸਿਕ ਅਸਮਰਥਤਾ, ਡਾਕਟਰੀ ਸਥਿਤੀ, ਜਣਨ ਜਾਣਕਾਰੀ, ਵਿਆਹੁਤਾ ਸਥਿਤੀ, ਸੈਕਸ, ਲਿੰਗ, ਲਿੰਗਕ ਪਛਾਣ, ਲਿੰਗਕ ਪ੍ਰਗਟਾਵਾ, ਗਰਭ ਅਵਸਥਾ, ਬੱਚੇ ਦਾ ਜਨਮ ਅਤੇ ਦੁੱਧ ਚੁੰਘਾਉਣ, ਉਮਰ, ਜਿਨਸੀ ਝੁਕਾਅ, ਫੌਜੀ ਜਾਂ ਸੇਵਾਮੁਕਤ ਫੌਜੀ ਸਥਿਤੀ, ਜਾਂ ਕੋਈ ਹੋਰ ਸੁਰੱਖਿਅਤ ਵਰਗੀਕਰਨ ਦੇ ਸੰਦਰਭ ਤੋਂ ਬਿਨਾਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। EOE, ਅਸਮਰਥਤਾ/ ਸੇਵਾਮੁਕਤ ਸਮੇਤ।

ਜੇਕਰ ਤੁਹਾਡੀ ਕੋਈ ਅਪਾਹਜਤਾ ਜਾਂ ਵਿਸ਼ੇਸ਼ ਲੋੜ ਹੈ ਜਿਸ ਲਈ ਬਦਲਾਅ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸ਼ਰਮ ਨਾ ਕਰੋ ਅਤੇ ਸਾਡੇ ਨਾਲ accommodations-ext@snap.com 'ਤੇ ਸੰਪਰਕ ਕਰੋ।

ਜੇ ਤੁਸੀਂ Snap ਔਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਦੇ ਕਿਸੇ ਹਿੱਸੇ ਤੱਕ ਜਾ ਨਹੀਂ ਸਕੇ ਤਾਂ ਅਸੀਂ ਤੁਹਾਡੇ ਤੋਂ ਇਸ ਬਾਰੇ ਜਾਣਨਾ ਚਾਹੁੰਦੇ ਹਾਂ। ਕਿਰਪਾ ਕਰਕੇ ਸਾਨੂੰ accommodations-ext@snap.com ਜਾਂ 424-214-0409 'ਤੇ ਸੰਪਰਕ ਕਰੋ।

EEO ਲਾਅ ਪੋਸਟਰਜ਼ ਹੈ