ਦਿਆਲੂ, ਹੁਸ਼ਿਆਰ ਅਤੇ ਰਚਨਾਤਮਕ ਸੱਭਿਆਚਾਰ

ਸਾਡਾ ਮੰਨਣਾ ਹੈ ਕਿ ਕੈਮਰਾ ਲੋਕਾਂ ਦੇ ਜੀਉਣ ਅਤੇ ਗੱਲਬਾਤ ਕਰਨ ਦੇ ਤਰੀਕੇ ਵਿੱਚ ਸੁਧਾਰ ਦਾ ਸਭ ਤੋਂ ਵਧੀਆ ਮੌਕਾ ਪੇਸ਼ ਕਰਦਾ ਹੈ।

Snap ਵਿਖੇ ਸੱਭਿਆਚਾਰ ਦੇ ਆਗੂ

ਸਾਡੀ ਲੀਡਰਸ਼ਿਪ ਤੋਂ ਜਾਣੋ ਕਿ Snap Inc. ਵਿਖੇ ਕੰਮ ਕਰਨਾ ਕਿਹੋ ਜਿਹਾ ਲੱਗਦਾ ਹੈ ਅਤੇ ਅਸੀਂ ਹਰ ਰੋਜ਼ ਦਿਆਲੂ, ਸਮਝਦਾਰੀ ਅਤੇ ਰਚਨਾਤਮਕਤਾ ਦੀਆਂ ਆਪਣੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਿਵੇਂ ਕਰਦੇ ਹਾਂ।

Snap ਦੇ 12 ਸਾਲ

ਅਸੀਂ Snap ਦੇ 12 ਸਾਲਾਂ ਦਾ ਜਸ਼ਨ ਮਨਾਇਆ! ਸੂਰਜ ਦੁਆਲੇ ਇੱਕ ਹੋਰ ਚੱਕਰ ਪੂਰਾ ਹੋਣ ਦੇ ਸਨਮਾਨ ਵਿੱਚ ਅਸੀਂ ਇਸ ਬਾਰੇ ਸਪੌਟਲਾਈਟ ਪਾਈ ਕਿ ਕਿਹੜੀ ਚੀਜ਼ Snap ਨੂੰ ਖਾਸ ਸਥਾਨ ਬਣਾਉਂਦੀ ਹੈ — ਉਹ ਹੈ ਸਾਡਾ ਦਿਆਲੂ, ਹੁਸ਼ਿਆਰ ਅਤੇ ਰਚਨਾਤਮਕ ਸੱਭਿਆਚਾਰ।  ਦੁਨੀਆ ਭਰ ਦੇ ਟੀਮ ਮੈਂਬਰਾਂ ਦੇ ਵਿਚਾਰ ਸੁਣੋ ਕਿ Snap ਵਿਖੇ ਕੰਮ ਕਰਨ ਬਾਰੇ ਉਨ੍ਹਾਂ ਨੂੰ ਸਭ ਤੋਂ ਵੱਧ ਕੀ ਪਸੰਦ ਹੈ, ਅਸੀਂ ਕਿਉਂ ਸਭ ਤੋਂ ਵੱਖਰੇ ਹਾਂ ਅਤੇ ਉਹ ਸਾਡੀ ਕੰਪਨੀ ਦੇ ਸੱਭਿਆਚਾਰ ਦਾ ਵਰਣਨ ਕਰਨ ਲਈ ਕਿਸ ਸ਼ਬਦ ਦੀ ਵਰਤੋਂ ਕਰਦੇ ਹਨ।

Snap ਕੌਂਸਲ

ਕੌਂਸਲ ਕਹਾਣੀਆਂ ਸਾਂਝੀਆਂ ਕਰਨ, ਗੰਭੀਰਤਾ ਨਾਲ ਸੁਣਨ ਅਤੇ ਦਿਲੋਂ ਬੋਲਣ ਲਈ ਇਕੱਠੇ ਆਉਣ ਵਾਲੇ ਲੋਕਾਂ ਦਾ ਅਭਿਆਸ ਹੈ। ਟੀਮ ਦੇ ਮੈਂਬਰਾਂ ਕੋਲ ਬਿਨਾਂ ਰੁਕਾਵਟ ਬੋਲਣ ਦਾ ਮੌਕਾ ਹੁੰਦਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਕਿਸੇ ਨੂੰ ਉਸਦੀ ਗੱਲ ਸੁਣੇ ਜਾਣ ਦਾ ਮੌਕਾ ਮਿਲੇ। ਜਿਵੇਂ -ਜਿਵੇਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਦੂਸਰੇ ਇਨ੍ਹਾਂ ਨੂੰ ਦਿਲੋਂ ਸੁਣਦੇ ਹਨ। ਇਹ ਕੰਮ ਦੇ ਸਮਾਵੇਸ਼ੀ ਮਾਹੌਲ ਨੂੰ ਉਤਸ਼ਾਹਿਤ ਕਰਦਾ ਹੈ ਜਿੱਥੇ ਲੋਕ ਦਿਲੋਂ ਜੁੜਨ ਦੀ ਭਾਵਨਾ ਮਹਿਸੂਸ ਕਰਦੇ ਹਨ।

ਅਸੀਂ ਵਿਸ਼ਵਵਿਆਪੀ ਕੰਪਨੀ ਹਾਂ ਜੋ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰ ਰਹੀ ਹੈ — ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਹਰੇਕ ਨੂੰ ਗੱਲਬਾਤ ਵਿੱਚ ਸੱਦਾ ਦਈਏ ਅਤੇ ਇੱਕ ਦੂਜੇ ਨੂੰ ਸੁਣਨ ਦੀ ਸਾਡੀ ਯੋਗਤਾ ਨੂੰ ਗੰਭੀਰਤਾ ਨਾਲ ਲਈਏ।

CitizenSnap

ਸਾਡਾ ਮਿਸ਼ਨ ਲੋਕਾਂ ਨੂੰ ਆਪਣੇ ਆਪ ਨੂੰ ਜ਼ਾਹਰ ਕਰਨ, ਇਸ ਪਲ਼ ਵਿੱਚ ਜੀਉਣ, ਸੰਸਾਰ ਬਾਰੇ ਸਿੱਖਣ ਅਤੇ ਇਕੱਠੇ ਮਸਤੀ ਕਰਨ ਲਈ ਸਮਰੱਥਾ ਦੇ ਕੇ ਮਨੁੱਖੀ ਤਰੱਕੀ ਵਿੱਚ ਯੋਗਦਾਨ ਪਾਉਣਾ ਹੈ।

ਸਾਡੀ ਚੌਥੀ ਸਲਾਨਾ CitizenSnap ਰਿਪੋਰਟ ਨਾ ਸਿਰਫ਼ ਸਾਡੇ ਵਾਤਾਵਰਣਿਕ, ਸਮਾਜਿਕ ਅਤੇ ਸ਼ਾਸਨ (ESG) ਦੇ ਟੀਚਿਆਂ ਵੱਲ਼ Snap ਦੀ ਪ੍ਰਗਤੀ ਬਾਰੇ ਦੱਸਦੀ ਹੈ, ਸਗੋਂ ਸਾਡੇ ਲਗਾਤਾਰ ਸੁਧਾਰ ਕਰਨ ਦੇ ਸੰਕਲਪ ਨੂੰ ਵੀ ਦਰਸਾਉਂਦੀ ਹੈ। ਜਿਵੇਂ ਅਸੀਂ ਆਪਣੇ ਉਦੇਸ਼ਾਂ ਨੂੰ ਅੱਗੇ ਵਧਾਉਣਾ ਜਾਰੀ ਰੱਖ ਰਹੇ ਹਾਂ, ਅਸੀਂ ਇਹ ਵੀ ਮੰਨਦੇ ਹਾਂ ਕਿ ਸਮਾਜ 'ਤੇ ਚੰਗਾ ਅਸਰ ਪਾਉਣ ਲਈ Snap ਕੋਲ ਹਮੇਸ਼ਾ ਨਵੇਂ ਅਤੇ ਵੱਡੇ ਮੌਕੇ ਹੋਣਗੇ।

ਇਹ ਕੰਮ ਕਦੇ ਵੀ ਖ਼ਤਮ ਨਹੀਂ ਹੁੰਦਾ।

Snap ਦਾ ਉਦਘਾਟਨੀ ਵਾਧਾ ਦਿਵਸ

Snap Inc. ਦੇ ਸੈਂਕੜੇ ਟੀਮ ਮੈਂਬਰ Snap ਦੇ ਉਦਘਾਟਨੀ ਵਾਧਾ ਦਿਵਸ ਲਈ ਲਾਸ ਏਂਜਲਸ ਵਿੱਚ ਇਕੱਠੇ ਹੋਏ — ਅਤੇ ਆਪਣੇ ਰੁਜ਼ਗਾਰ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ ਸਿੱਖਿਆਵਾਂ ਅਤੇ ਔਜ਼ਾਰਾਂ ਨੂੰ ਹਾਸਲ ਕੀਤਾ।

SnapNoir @ Afrotech

ਸਾਡੇ ERG SnapNoir, ਆਸਟਿਨ, ਟੈਕਸਸ ਵਿੱਚ Afrotech ਵਿੱਚ ਸ਼ਾਮਲ ਹੋਏ। ਅਸੀਂ ਰਚਨਾਕਾਰ ਅਤੇ ਭਾਈਚਾਰੇ ਦੇ ਵਿਕਾਸ ਵਿੱਚ ਵਾਧਾ ਕਰਨ, AR ਵਿੱਚ ਸਾਡੀ ਅਗਵਾਈ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਘੱਟ ਨੁਮਾਇੰਦਗੀ ਵਾਲੇ ਬਾਜ਼ਾਰਾਂ ਵਿੱਚ ਸਾਡੇ ਬ੍ਰਾਂਡ ਦੇ ਢੁਕਵੇਪਣ ਨੂੰ ਵਧਾਉਣ ਲਈ ਦਫਤਰੀ ਸਮਾਗਮ ਦੀ ਮੇਜ਼ਬਾਨੀ ਕੀਤੀ।

ਸਾਡੇ Snap ਸਿਤਾਰਿਆਂ ਅਤੇ Snap ਲੈਂਜ਼ ਨੈੱਟਵਰਕ ਨੂੰ ਉਜਾਗਰ ਕਰਦੇ ਹੋਏ, 21 ਰਚਨਾਕਾਰਾਂ ਅਤੇ 28 ਲੈਂਜ਼ ਵਿਕਾਸਕਾਰਾਂ ਸਮੇਤ 165+ ਤੋਂ ਵੱਧ ਹਾਜ਼ਰੀਨਾਂ ਨੇ Snapchat ਉਤਪਾਦ, Snap Inc. ਕੰਪਨੀ ਅਤੇ ਅਸੀਂ ਵਧਾਈ ਗਈ ਹਕੀਕਤ ਵਿੱਚ ਮੋਹਰੀ ਕਿਉਂ ਹਾਂ, ਬਾਰੇ ਸਿੱਖਿਆ, ਅਨੰਦ ਮਾਣਿਆ ਅਤੇ ਵਧੇਰੇ ਜਾਣੂ ਹੋਏ।

Snap ਵਿਖੇ ਜ਼ਿੰਦਗੀ