Snap ਟੀਮ ਵਿੱਚ ਸ਼ਾਮਲ ਹੋਵੋ
ਅਸੀਂ ਕੌਣ ਹਾਂ
Snapchat ਦੀ ਮੂਲ ਕੰਪਨੀ Snap Inc. ਦੋਸਤਾਂ, ਪਰਿਵਾਰ ਅਤੇ ਸੰਸਾਰ ਵਿਚਕਾਰ ਅਸਲ ਰਿਸ਼ਤਿਆਂ ਨੂੰ ਵਧਾਉਣ ਬਾਰੇ ਹੈ - ਇੱਕ ਮਿਸ਼ਨ ਜੋ ਸਾਡੇ ਕਾਰਜ ਸਥਾਨਾਂ ਅਤੇ ਨਾਲ ਹੀ ਸਾਡੇ ਉਤਪਾਦਾਂ ਦੇ ਅੰਦਰ ਵੀ ਇਸੇ ਵਿਚਾਰ ਮੁਤਾਬਕ ਹੈ।
ਅਸੀਂ ਡਿਜ਼ਾਈਨਰਾਂ, ਇੰਜੀਨੀਅਰਾਂ, ਮਾਰਕੀਟਰਾਂ, ਬ੍ਰਾਂਡ ਰਣਨੀਤੀਕਾਰਾਂ ਅਤੇ ਹੋਰ ਬਹੁਤ ਕੁਝ ਦੀ ਵਿਭਿੰਨ ਟੀਮ ਹਾਂ - ਸਾਰੇ ਅਜਿਹਾ ਮਾਹੌਲ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਾਂ ਜੋ ਵਿਅਕਤੀਗਤ ਅਤੇ ਸਾਂਝੇ ਤੌਰ 'ਤੇ ਰਚਨਾਤਮਕ, ਵਿਕਾਸ ਭਰਪੂਰ, ਨਵੀਨ ਅਤੇ ਸਭ ਤੋਂ ਵੱਧ ਮਜ਼ੇਦਾਰ ਹੋਵੇ। ਸਾਡੇ ਸ਼ਾਨਦਾਰ ਅਤੇ ਖੁੱਲ੍ਹੇ ਦਫਤਰਾਂ ਤੋਂ ਲੈ ਕੇ ਵਿਲੱਖਣ ਸੱਭਿਆਚਾਰ ਤੱਕ — ਅਸੀਂ Snap ਵਿਖੇ ਹਰ ਦਿਨ ਨੂੰ ਤਾਜ਼ਗੀ ਭਰਿਆ ਅਤੇ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।
ਸਾਡੇ ਬ੍ਰਾਂਡ

Snapchat
Snapchat ਨਵੀਂ ਕਿਸਮ ਦਾ ਕੈਮਰਾ ਹੈ ਜੋ ਲੱਖਾਂ ਲੋਕਾਂ ਵੱਲੋਂ ਹਰ ਰੋਜ਼ ਦੋਸਤਾਂ ਨਾਲ ਜੁੜੇ ਰਹਿਣ, ਖੁਦ ਨੂੰ ਜ਼ਾਹਰ ਕਰਨ, ਸੰਸਾਰ ਦੀ ਪੜਚੋਲ ਕਰਨ — ਅਤੇ ਕੁਝ ਤਸਵੀਰਾਂ ਲੈਣ ਲਈ ਵੀ ਵਰਤਿਆ ਜਾਂਦਾ ਹੈ।
Spectacles
Spectacles ਧੁੱਪ ਦੀਆਂ ਉਹ ਐਨਕਾਂ ਹੁੰਦੀਆਂ ਹਨ ਜੋ ਤੁਹਾਨੂੰ ਉਸ ਤਰ੍ਹਾਂ ਦੁਨੀਆ ਵਿਖਾਉਂਦੀਆਂ ਹਨ ਜਿਸ ਤਰ੍ਹਾਂ ਤੁਹਾਡਾ ਵੇਖਣ ਦਾ ਮਨ ਹੋਵੇ — ਅਤੇ ਇਹ ਤੁਹਾਨੂੰ ਪੂਰੀ ਤਰ੍ਹਾਂ ਨਵੇਂ ਤਰੀਕੇ ਨਾਲ ਦੁਨੀਆ ਨਾਲ ਆਪਣੇ ਪਰਿਪੇਖ ਨੂੰ ਸਾਂਝਾ ਕਰਨ ਦੀ ਤਾਕਤ ਦਿੰਦੀਆਂ ਹਨ।
Snap AR
Snap ਵਧਾਈ ਗਈ ਹਕੀਕਤ ਦੁਨੀਆ ਭਰ ਦੇ ਰਚਨਾਕਾਰਾਂ ਨੂੰ ਸਾਡੇ ਚੀਜ਼ਾਂ ਬਣਾਉਣ, ਪੜਚੋਲ ਕਰਨ ਅਤੇ ਖੇਡਣ ਦੇ ਤਰੀਕੇ ਵਿੱਚ ਇਨਕਲਾਬ ਲਿਆਉਣ ਦੀ ਸਮਰੱਥਾ ਦਿੰਦੀ ਹੈ।
Snap ਵਿਖੇ ਸੱਭਿਆਚਾਰ ਦੇ ਆਗੂ
ਸਾਡੀ ਲੀਡਰਸ਼ਿਪ ਤੋਂ ਜਾਣੋ ਕਿ Snap Inc. ਵਿਖੇ ਕੰਮ ਕਰਨਾ ਕਿਹੋ ਜਿਹਾ ਲੱਗਦਾ ਹੈ ਅਤੇ ਅਸੀਂ ਹਰ ਰੋਜ਼ ਦਿਆਲੂ, ਸਮਝਦਾਰੀ ਅਤੇ ਰਚਨਾਤਮਕਤਾ ਦੀਆਂ ਆਪਣੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਿਵੇਂ ਕਰਦੇ ਹਾਂ।

ਸਾਡੀਆਂ ਕਦਰਾਂ ਕੀਮਤਾਂ
ਅਸੀਂ ਦਿਆਲੂ ਹਾਂ
ਅਸੀਂ ਹੁਸ਼ਿਆਰ ਹਾਂ
ਅਸੀਂ ਰਚਨਾਤਮਕ ਹਾਂ
Snap ਵਿਖੇ ਜ਼ਿੰਦਗੀ
Snap ਟੀਮ ਨਾਲ ਜੁੜਨ ਲਈ ਤਿਆਰ ਹੋ?
Snap ਦੇ EEO ਦਾ ਬਿਆਨ
Snap ਵਿਖੇ ਸਾਡਾ ਮੰਨਣਾ ਹੈ ਕਿ ਵਿਭਿੰਨ ਪਿਛੋਕੜਾਂ ਅਤੇ ਵਿਚਾਰਾਂ ਦੀ ਟੀਮ ਦਾ ਇਕੱਠੇ ਕੰਮ ਕਰਨਾ ਸਾਨੂੰ ਉਹ ਨਵੀਨਤਾਕਾਰੀ ਉਤਪਾਦ ਬਣਾਉਣ ਦੇ ਯੋਗ ਬਣਾਵੇਗਾ ਜੋ ਲੋਕਾਂ ਦੇ ਰਹਿਣ ਅਤੇ ਸੰਚਾਰ ਕਰਨ ਦੇ ਤਰੀਕੇ ਨੂੰ ਬਿਹਤਰ ਬਣਾਉਣਗੇ। Snap ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਵਾਲਾ ਰੁਜ਼ਗਾਰਦਾਤਾ ਹੋਣ 'ਤੇ ਮਾਣ ਹੈ, ਅਤੇ ਲਾਗੂ ਸੰਘੀ, ਰਾਜ, ਅਤੇ ਸਥਾਨਕ ਕਾਨੂੰਨਾਂ ਦੇ ਅਨੁਸਾਰ ਇਹ ਜਾਤ, ਧਾਰਮਿਕ ਪੰਥ, ਰੰਗ, ਰਾਸ਼ਟਰੀ ਮੂਲ, ਵੰਸ਼, ਸਰੀਰਕ ਅਪੰਗਤਾ, ਮਾਨਸਿਕ ਅਸਮਰਥਤਾ, ਡਾਕਟਰੀ ਸਥਿਤੀ, ਜਣਨ ਜਾਣਕਾਰੀ, ਵਿਆਹੁਤਾ ਸਥਿਤੀ, ਸੈਕਸ, ਲਿੰਗ, ਲਿੰਗਕ ਪਛਾਣ, ਲਿੰਗਕ ਪ੍ਰਗਟਾਵਾ, ਗਰਭ ਅਵਸਥਾ, ਬੱਚੇ ਦਾ ਜਨਮ ਅਤੇ ਦੁੱਧ ਚੁੰਘਾਉਣ, ਉਮਰ, ਜਿਨਸੀ ਝੁਕਾਅ, ਫੌਜੀ ਜਾਂ ਸੇਵਾਮੁਕਤ ਫੌਜੀ ਸਥਿਤੀ, ਜਾਂ ਕੋਈ ਹੋਰ ਸੁਰੱਖਿਅਤ ਵਰਗੀਕਰਨ ਦੇ ਸੰਦਰਭ ਤੋਂ ਬਿਨਾਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। EOE, ਅਸਮਰਥਤਾ/ ਸੇਵਾਮੁਕਤ ਸਮੇਤ।
ਜੇਕਰ ਤੁਹਾਡੀ ਕੋਈ ਅਪਾਹਜਤਾ ਜਾਂ ਵਿਸ਼ੇਸ਼ ਲੋੜ ਹੈ ਜਿਸ ਲਈ ਬਦਲਾਅ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸ਼ਰਮ ਨਾ ਕਰੋ ਅਤੇ ਸਾਡੇ ਨਾਲ accommodations-ext@snap.com 'ਤੇ ਸੰਪਰਕ ਕਰੋ।
ਜੇ ਤੁਸੀਂ Snap ਔਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਦੇ ਕਿਸੇ ਹਿੱਸੇ ਤੱਕ ਜਾ ਨਹੀਂ ਸਕੇ ਤਾਂ ਅਸੀਂ ਤੁਹਾਡੇ ਤੋਂ ਇਸ ਬਾਰੇ ਜਾਣਨਾ ਚਾਹੁੰਦੇ ਹਾਂ। ਕਿਰਪਾ ਕਰਕੇ ਸਾਨੂੰ accommodations-ext@snap.com ਜਾਂ 424-214-0409 'ਤੇ ਸੰਪਰਕ ਕਰੋ।

