Snap Inc. ਲਾਭ
Snap Inc. ਲਾਭ

ਕੰਮ ਅਤੇ ਜੀਵਨ, ਸੰਤੁਲਿਤ

Snap ਵਿਖੇ, ਅਸੀਂ ਇਹ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਅਤੇ ਤੁਹਾਡੇ ਅਜ਼ੀਜ਼ਾਂ ਕੋਲ ਤੁਹਾਡੀਆਂ ਆਪਣੀਆਂ ਸ਼ਰਤਾਂ 'ਤੇ ਖੁਸ਼ ਅਤੇ ਸਿਹਤਮੰਦ ਰਹਿਣ ਲਈ ਲੋੜੀਂਦੀ ਹਰ ਚੀਜ਼ ਹੋਵੇ।

ਹਰੇਕ ਦਫ਼ਤਰ ਦੇ ਲਾਭਾਂ ਦਾ ਆਪਣਾ ਸੈੱਟ ਹੁੰਦਾ ਹੈ ਜੋ ਇਸਦੀਆਂ ਲੋੜਾਂ ਦੇ ਆਲੇ-ਦੁਆਲੇ ਬਣਾਇਆ ਗਿਆ ਹੈ, ਪਰ ਇੱਥੇ ਕੁਝ ਪੇਸ਼ਕਸ਼ਾਂ ਦਾ ਇੱਕ ਸੰਖੇਪ ਵੇਰਵਾ ਹੈ ਜੋ ਤੁਸੀਂ ਹੇਠਾਂ ਆਪਣੇ ਘਰੇਲੂ ਅਧਾਰ ਵਿੱਚ ਲੱਭ ਸਕਦੇ ਹੋ।

ਪਰਿਵਾਰ

  • ਜਣੇਪੇ ਅਤੇ ਪਰਿਵਾਰਕ ਦੇਖਭਾਲ ਲਈ ਭੁਗਤਾਨਯੋਗ ਛੁੱਟੀ

  • ਬੱਚੇ ਗੋਦ ਲੈਣ, ਕਿਰਾਏ 'ਤੇ ਕੁੱਖ ਲੈਣ, ਬਾਂਝਪਨ ਅਤੇ ਜਣਨ ਸ਼ਕਤੀ ਦੀ ਸੰਭਾਲ ਲਈ ਲਾਭ

  • ਬੱਚੇ ਦੀ ਦੇਖਭਾਲ ਦੀ ਸਹੂਲਤ, ਦੇਖਭਾਲ ਕਰਨ ਵਾਲੇ ਲਈ ਸਹਾਇਤਾ ਅਤੇ ਜਣੇਪੇ ਦੀ ਦੇਖਭਾਲ ਲਈ ਸਹਾਇਤਾ

  • ਕੁਝ ਸਮੇਂ ਦੀ ਅਪਾਹਜਤਾ, ਲੰਮੇ ਸਮੇਂ ਦੀ ਅਪਾਹਜਤਾ, ਜੀਵਨ ਬੀਮਾ ਅਤੇ AD&D ਬੀਮਾ

ਸਿਹਤ

  • PPO, HSA ਅਤੇ HMO ਵਿਕਲਪਾਂ ਸਮੇਤ ਵਿਆਪਕ ਡਾਕਟਰੀ ਸਹੂਲਤ

  • ਵਿੰਗੇ ਟੇਢੇ ਦੰਦਾਂ ਦੇ ਇਲਾਜ ਸਮੇਤ ਦੰਦਾਂ ਦੇ ਹੋਰ ਇਲਾਜਾਂ ਦੀ ਸਹੂਲਤ

  • LASIK ਲਾਭਾਂ ਸਮੇਤ ਨਿਗ੍ਹਾ ਦੇ ਇਲਾਜ ਦੀ ਸਹੂਲਤ

ਸਰੀਰ

  • ਜਿਮ ਦੇ ਫ਼ਾਇਦੇ ਅਤੇ ਛੋਟਾਂ

  • ਟੀਮ ਦੀ ਤੰਦਰੁਸਤੀ ਲਈ ਕਲਾਸਾਂ, ਲੰਮੀਆਂ ਪੈਦਲ ਸੈਰਾਂ ਅਤੇ ਦੌੜਾਂ

  • ਖੇਡ ਮੁਕਾਬਲੇ

  • ਖਾਣਾ ਪਕਾਉਣ ਅਤੇ ਪੋਸ਼ਣ ਲਈ ਵਰਕਸ਼ਾਪਾਂ

ਦਿਮਾਗ

  • ਖੁੱਲ੍ਹਦਿਲੀ ਨਾਲ ਛੁੱਟੀਆਂ ਅਤੇ ਛੁੱਟੀਆਂ ਦੇ ਪ੍ਰੋਗਰਾਮ

  • ਧਿਆਨ ਲਗਾਉਣ ਅਤੇ ਯੋਗਾ ਦੀਆਂ ਕਲਾਸਾਂ

  • ਭਾਵਨਾਤਮਕ ਅਤੇ ਮਾਨਸਿਕ ਸਿਹਤ ਸਹਾਇਤਾ ਪ੍ਰੋਗਰਾਮ ਅਤੇ ਐਪਾਂ

  • ਬੁਲਾਰਿਆਂ ਦੀ ਲੜੀ, ਕਲਾਸਾਂ ਅਤੇ ਵਿੱਦਿਅਕ ਪ੍ਰੋਗਰਾਮਾਂ ਲਈ ਗਾਹਕੀਆਂ

  • ਸਮਾਜਿਕ ਇਕੱਠ, ਟੀਮ ਨਾਲ ਸੈਰ-ਸਪਾਟਾ ਅਤੇ ਸਵੈ-ਇੱਛਾ ਨਾਲ ਸੇਵਾ ਕਰਨ ਦੇ ਪ੍ਰੋਗਰਾਮ

ਵਿੱਤੀ ਤੰਦਰੁਸਤੀ

  • Snap Inc. 401(k) ਯੋਜਨਾ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਆਪਣੀ ਸੇਵਾਮੁਕਤੀ ਲਈ ਪ੍ਰੀ-ਟੈਕਸ, ਰੋਥ ਅਤੇ ਟੈਕਸ ਤੋਂ ਬਾਅਦ ਦੇ ਅਧਾਰ 'ਤੇ ਬੱਚਤ ਕਰਨ ਦਿੰਦਾ ਹੈ (ਹਾਂ, ਸਾਡੇ ਕੋਲ ਵੀ ਮੈਗਾ ਬੈਕਡੋਰ ਵਿਕਲਪ ਹੈ!)

  • ਰੌਕੇਟ ਲੌਇਅਰ ਮੈਂਬਰਸ਼ਿਪਾਂ

  • ਵਿੱਤੀ ਸਿੱਖਿਆ ਪ੍ਰੋਗਰਾਮ

  • ਮੁਆਵਜ਼ਾ ਪੈਕੇਜ ਜੋ ਤੁਹਾਨੂੰ Snap ਦੀ ਲੰਮੀ ਮਿਆਦ ਦੀ ਸਫਲਤਾ ਦਾ ਹਿੱਸਾ ਬਣਨ ਦਿੰਦੇ ਹਨ!

Snap ਵਿਖੇ ਜ਼ਿੰਦਗੀ