ਕੰਮ ਅਤੇ ਜੀਵਨ, ਸੰਤੁਲਿਤ

ਅਸੀਂ ਤੁਹਾਡੇ ਲਈ ਇੱਥੇ ਹਾਂ

Snap ਵਿਖੇ ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਅਤੇ ਤੁਹਾਡੇ ਖਾਸ ਲੋਕਾਂ ਕੋਲ ਤੁਹਾਡੀ ਉਮੀਦ ਮੁਤਾਬਕ ਖੁਸ਼ ਅਤੇ ਸਿਹਤਮੰਦ ਰਹਿਣ ਲਈ ਲੋੜੀਂਦੀ ਹਰ ਚੀਜ਼ ਹੋਵੇ।

ਹਰੇਕ ਦਫ਼ਤਰ ਦੇ ਆਪਣੇ ਫ਼ਾਇਦੇ ਹਨ ਜੋ ਉਸ ਦੀਆਂ ਜ਼ਰੂਰਤਾਂ ਮੁਤਾਬਕ ਹਨ, ਪਰ ਇੱਥੇ ਕੁਝ ਨੌਕਰੀਆਂ ਹਨ ਜੋ ਤੁਹਾਨੂੰ ਤੁਹਾਡੇ ਇਲਾਕੇ ਵਿੱਚ ਮਿਲ ਸਕਦੀਆਂ ਹਨ:

ਪਰਿਵਾਰ

  • ਜਣੇਪੇ ਅਤੇ ਪਰਿਵਾਰਕ ਦੇਖਭਾਲ ਲਈ ਭੁਗਤਾਨਯੋਗ ਛੁੱਟੀ
  • ਬੱਚੇ ਗੋਦ ਲੈਣ, ਕਿਰਾਏ 'ਤੇ ਕੁੱਖ ਲੈਣ, ਬਾਂਝਪਨ ਅਤੇ ਜਣਨ ਸ਼ਕਤੀ ਦੀ ਸੰਭਾਲ ਲਈ ਲਾਭ
  • ਬੱਚੇ ਦੀ ਦੇਖਭਾਲ ਦੀ ਸਹੂਲਤ, ਦੇਖਭਾਲ ਕਰਨ ਵਾਲੇ ਲਈ ਸਹਾਇਤਾ ਅਤੇ ਜਣੇਪੇ ਦੀ ਦੇਖਭਾਲ ਲਈ ਸਹਾਇਤਾ
  • ਕੁਝ ਸਮੇਂ ਦੀ ਅਪਾਹਜਤਾ, ਲੰਮੇ ਸਮੇਂ ਦੀ ਅਪਾਹਜਤਾ, ਜੀਵਨ ਬੀਮਾ ਅਤੇ AD&D ਬੀਮਾ

ਸਿਹਤ

  • PPO, HSA ਅਤੇ HMO ਵਿਕਲਪਾਂ ਸਮੇਤ ਵਿਆਪਕ ਡਾਕਟਰੀ ਸਹੂਲਤ
  • ਵਿੰਗੇ ਟੇਢੇ ਦੰਦਾਂ ਦੇ ਇਲਾਜ ਸਮੇਤ ਦੰਦਾਂ ਦੇ ਹੋਰ ਇਲਾਜਾਂ ਦੀ ਸਹੂਲਤ
  • LASIK ਲਾਭਾਂ ਸਮੇਤ ਨਿਗ੍ਹਾ ਦੇ ਇਲਾਜ ਦੀ ਸਹੂਲਤ

ਸਰੀਰ

  • ਜਿਮ ਦੇ ਫ਼ਾਇਦੇ ਅਤੇ ਛੋਟਾਂ
  • ਟੀਮ ਦੀ ਤੰਦਰੁਸਤੀ ਲਈ ਕਲਾਸਾਂ, ਲੰਮੀਆਂ ਪੈਦਲ ਸੈਰਾਂ ਅਤੇ ਦੌੜਾਂ
  • ਖੇਡ ਮੁਕਾਬਲੇ
  • ਖਾਣਾ ਪਕਾਉਣ ਅਤੇ ਪੋਸ਼ਣ ਲਈ ਵਰਕਸ਼ਾਪਾਂ

ਦਿਮਾਗ

  • ਖੁੱਲ੍ਹਦਿਲੀ ਨਾਲ ਛੁੱਟੀਆਂ ਅਤੇ ਛੁੱਟੀਆਂ ਦੇ ਪ੍ਰੋਗਰਾਮ
  • ਧਿਆਨ ਲਗਾਉਣ ਅਤੇ ਯੋਗਾ ਦੀਆਂ ਕਲਾਸਾਂ
  • ਭਾਵਨਾਤਮਕ ਅਤੇ ਮਾਨਸਿਕ ਸਿਹਤ ਸਹਾਇਤਾ ਪ੍ਰੋਗਰਾਮ ਅਤੇ ਐਪਾਂ
  • ਬੁਲਾਰਿਆਂ ਦੀ ਲੜੀ, ਕਲਾਸਾਂ ਅਤੇ ਵਿੱਦਿਅਕ ਪ੍ਰੋਗਰਾਮਾਂ ਲਈ ਗਾਹਕੀਆਂ
  • ਸਮਾਜਿਕ ਇਕੱਠ, ਟੀਮ ਨਾਲ ਸੈਰ-ਸਪਾਟਾ ਅਤੇ ਸਵੈ-ਇੱਛਾ ਨਾਲ ਸੇਵਾ ਕਰਨ ਦੇ ਪ੍ਰੋਗਰਾਮ

ਵਿੱਤੀ ਤੰਦਰੁਸਤੀ

  • Snap Inc. 401(k) ਯੋਜਨਾ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਆਪਣੀ ਸੇਵਾਮੁਕਤੀ ਲਈ ਪ੍ਰੀ-ਟੈਕਸ, ਰੋਥ ਅਤੇ ਟੈਕਸ ਤੋਂ ਬਾਅਦ ਦੇ ਅਧਾਰ 'ਤੇ ਬੱਚਤ ਕਰਨ ਦਿੰਦਾ ਹੈ (ਹਾਂ, ਸਾਡੇ ਕੋਲ ਵੀ ਮੈਗਾ ਬੈਕਡੋਰ ਵਿਕਲਪ ਹੈ!)
  • ਰੌਕੇਟ ਲੌਇਅਰ ਮੈਂਬਰਸ਼ਿਪਾਂ
  • ਵਿੱਤੀ ਸਿੱਖਿਆ ਪ੍ਰੋਗਰਾਮ
  • ਮੁਆਵਜ਼ਾ ਪੈਕੇਜ ਜੋ ਤੁਹਾਨੂੰ Snap ਦੀ ਲੰਮੀ ਮਿਆਦ ਦੀ ਸਫਲਤਾ ਦਾ ਹਿੱਸਾ ਬਣਨ ਦਿੰਦੇ ਹਨ!

Snap-a-Wish

ਕੀ ਟੀਮ ਦਾ ਕੋਈ ਸਾਥੀ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ? ਸਾਡੇ ਅੰਦਰੂਨੀ Snap-a-Wish ਪ੍ਰੋਗਰਾਮ ਰਾਹੀਂ ਉਨ੍ਹਾਂ ਦੀ ਮਦਦ ਕਰੋ! ਅਸੀਂ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰਾਂਗੇ ਕਿ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਮਿਲਦੀ ਰਹੇ।

Snap ਟੀਮ ਨਾਲ ਜੁੜਨ ਲਈ ਤਿਆਰ ਹੋ?