ਆਪਣਾ ਰੁਜ਼ਗਾਰ ਸ਼ੁਰੂ ਕਰੋ

ਸਭ ਤੋਂ ਵਧੀਆ ਤੋਂ ਸਿੱਖੋ

ਸਾਡੇ ਚਮਕਦਾਰ ਖੁੱਲੇ ਦਫ਼ਤਰਾਂ ਤੋਂ ਲੈ ਕੇ ਸਾਡੇ ਵਿਭਿੰਨ ਅਤੇ ਚਹਿਲ-ਪਹਿਲ ਵਾਲੇ ਸੱਭਿਆਚਾਰ ਤੱਕ, ਨਵੇਂ ਵਿਚਾਰਾਂ ਲਈ ਸਾਡੀ ਨਿਰੰਤਰ ਕੋਸ਼ਿਸ਼ ਤੱਕ — Snap ਵਿੱਚ ਅਸੀਂ ਹਰ ਦਿਨ ਨੂੰ ਮਜ਼ੇਦਾਰ, ਤਾਜ਼ਾ ਅਤੇ ਵੱਖਰਾ ਬਣਾਉਣ ਲਈ ਕੋਸ਼ਿਸ਼ ਕਰਦੇ ਹਾਂ।

Snap Inc. ਪੂਰੇ ਉਦਯੋਗ ਵਿਚਲੇ ਅਤੇ ਪੂਰੀ ਦੁਨੀਆ ਵਿਚਲੇ ਇੰਜੀਨੀਅਰਾਂ, ਡਿਜ਼ਾਈਨਰਾਂ ਅਤੇ ਹੋਰ ਵਿਲੱਖਣ ਅਤੇ ਪ੍ਰਤਿਭਾਸ਼ਾਲੀ ਲੋਕਾਂ ਦੀ ਵਿਭਿੰਨਤਾ ਵਾਲੀ ਟੀਮ ਹੈ। ਇਕੱਠੇ ਮਿਲ ਕੇ, ਅਸੀਂ ਅਜਿਹੀ ਜਗ੍ਹਾ ਬਣਾਈ ਹੈ ਜਿੱਥੇ ਤੁਹਾਨੂੰ ਤਰੱਕੀ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਆਪਣੇ ਖੇਤਰਾਂ ਵਿੱਚ ਮਾਹਰ ਕੁਝ ਸਭ ਤੋਂ ਹੁਸ਼ਿਆਰ ਲੋਕਾਂ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਅਤੇ ਹਮੇਸ਼ਾ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ!

Snap ਵਿੱਚ ਇੰਟਰਨਸ਼ਿਪਾਂ

ਸਾਡਾ ਇੰਟਰਨਸ਼ਿਪ ਪ੍ਰੋਗਰਾਮ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਨਾਲ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੇ ਖੇਤਰ ਦੇ ਕੁਝ ਸਭ ਤੋਂ ਸਮਝਦਾਰ ਲੋਕਾਂ ਦੇ ਨਾਲ ਕੰਮ ਕਰਨ ਲਈ ਸੱਦਾ ਦਿੰਦਾ ਹੈ। ਇੰਟਰਨਜ਼ ਨੂੰ ਇੱਥੇ Snap ਵਿਖੇ ਅਸਰਦਾਰ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ — ਇਸ ਲਈ ਤੁਹਾਨੂੰ ਝੱਟ ਇੱਕ ਸਾਰਥਕ ਪ੍ਰੋਜੈਕਟ 'ਤੇ ਰੱਖਿਆ ਜਾਵੇਗਾ, ਤੁਹਾਡੇ ਹੁਨਰ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਤੁਸੀਂ ਆਪਣੇ ਕੰਮ ਦੇ ਨਤੀਜੇ ਦੁਨੀਆ ਸਾਹਮਣੇ ਆਉਂਦੇ ਵੇਖੋਗੇ!

Snap ਵਿਖੇ ਰੁਜ਼ਗਾਰ

ਸਾਡੇ ਵੱਲੋਂ ਬਣਾਏ ਉਤਪਾਦਾਂ ਤੋਂ ਲੈ ਕੇ ਸਾਡੀ ਕੰਪਨੀ ਦੇ ਸੱਭਿਆਚਾਰ ਤੱਕ Snap ਵਿਖੇ ਸਭ ਕੁਝ ਲੋਕਾਂ ਵਾਸਤੇ ਆਜ਼ਾਦੀ ਨਾਲ ਕਲਪਨਾ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਹੈ! ਇਹ ਜੋਸ਼ੀਲੇ ਗ੍ਰੈਜੂਏਟਾਂ ਲਈ ਬਿਲਕੁਲ ਸਹੀ ਥਾਂ ਹੈ, ਕਿਉਂਕਿ ਤੁਸੀਂ ਰਚਨਾਕਾਰਾਂ ਅਤੇ ਸਹਿਯੋਗੀਆਂ ਦੇ ਵਿਭਿੰਨਤਾ ਵਾਲੇ ਭਾਈਚਾਰੇ ਵਿੱਚ ਸ਼ਾਮਲ ਹੋਵੋਗੇ — ਜਿੱਥੇ ਸਾਰੇ ਮਿਲ ਕੇ ਅਜਿਹੀਆਂ ਚੀਜ਼ਾਂ ਬਣਾਉਣ ਲਈ ਕੰਮ ਕਰਦੇ ਹਨ ਜੋ ਲੱਖਾਂ ਲੋਕਾਂ ਨੂੰ ਹਰ ਰੋਜ਼ ਮੁਸਕਰਾਉਣ ਅਤੇ ਜੁੜੇ ਰਹਿਣ ਵਿੱਚ ਮਦਦ ਕਰਦੀਆਂ ਹਨ।

Snap ਟੀਮ ਨਾਲ ਜੁੜਨ ਲਈ ਤਿਆਰ ਹੋ?