Be Yourself, Every Day
Read about our public commitment to diversity, equity, and inclusion in our 2024 Diversity Annual Report.

ਵਿਭਿੰਨਤਾ, ਨਿਰਪੱਖਤਾ ਅਤੇ ਸ਼ਮੂਲੀਅਤ
ਸਾਡਾ ਮੰਨਣਾ ਹੈ ਕਿ ਜਦੋਂ ਅਸੀਂ ਦੁਨੀਆ ਨੂੰ ਦੂਜੇ ਲੋਕਾਂ ਦੇ ਦ੍ਰਿਸ਼ਟੀਕੋਣਾਂ ਤੋਂ ਦੇਖ ਸਕਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਵਿਭਿੰਨਤਾ, ਨਿਰਪੱਖਤਾ ਅਤੇ ਸ਼ਮੂਲੀਅਤ ਇੰਨੀ ਜ਼ਰੂਰੀ ਕਿਉਂ ਹੈ। ਫਿਰ ਅਸੀਂ ਕਾਰਵਾਈ ਕਰਨ ਅਤੇ ਸਾਰਥਕ ਤਬਦੀਲੀ ਲਿਆਉਣ ਵਿੱਚ ਨਿੱਜੀ ਤੌਰ 'ਤੇ ਨਿਵੇਸ਼ ਕਰਨ ਲਈ ਪ੍ਰੇਰਿਤ ਹੁੰਦੇ ਹਾਂ।
Employee Resource Groups

ਕਰਮਚਾਰੀ ਸੰਸਾਧਨ ਸਮੂਹ
ਸਾਡੇ ਕਰਮਚਾਰੀ ਸੰਸਾਧਨ ਸਮੂਹ Snap Inc. ਪਰਿਵਾਰ ਦੇ ਮੈਂਬਰਾਂ ਵੱਲੋਂ ਬਣਾਏ ਅਤੇ ਅਗਵਾਈ ਕੀਤੇ ਜਾਂਦੇ ਹਨ। ਉਹ ਸਾਨੂੰ ਸਾਂਝੇ ਉਦੇਸ਼ ਦੀ ਵਡਿਆਈ ਕਰਨ ਲਈ, ਜਾਗਰੂਕਤਾ ਵਧਾਉਣ, ਵਕਾਲਤ ਉਤਸ਼ਾਹਿਤ ਕਰਨ ਲਈ ਸਮਰੱਥਾ ਦਿੰਦੇ ਹਨ ਅਤੇ ਭਰਤੀ ਦੇ ਸਾਡੇ ਤਰੀਕੇ ਨੂੰ ਸੁਧਾਰਦੇ ਹਨ।
ਚਾਹੇ ਉਹ ਸਮਾਜਿਕ ਸਮਾਗਮ ਕਰਵਾ ਰਹੇ ਹੋਣ, ਮਹਿਮਾਨ ਬੁਲਾਰਿਆਂ ਦੀ ਮੇਜ਼ਬਾਨੀ ਕਰ ਰਹੇ ਹੋਣ ਜਾਂ ਨਵੇਂ ਸਵੈ-ਸੇਵਕ ਯਤਨਾਂ ਨੂੰ ਵਧਾ ਰਹੇ ਹੋਣ, ਸਾਡੇ ਕਰਮਚਾਰੀ ਸੰਸਾਧਨ ਸਮੂਹ ਹਮੇਸ਼ਾ ਅਸਲ ਵਿੱਚ ਤਬਦੀਲੀ ਲਿਆਉਣ — ਦੋਸਤ ਬਣਾਉਣ ਲਈ ਕੰਮ ਕਰ ਰਹੇ ਹੁੰਦੇ ਹਨ!

SnapAbility
SnapAbility ਅਪਾਹਜ ਵਿਅਕਤੀਆਂ ਵਜੋਂ ਪਛਾਣੇ ਜਾਂਦੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ, ਸਰਪ੍ਰਸਤਾਂ ਅਤੇ ਵਕਾਲਤੀਆਂ ਦਾ ਭਾਈਚਾਰਾ ਹੈ। ਸਾਡਾ ਉਦੇਸ਼ ਮਾਨਸਿਕ ਅਤੇ ਸਰੀਰਕ ਅਪਾਹਜਤਾ ਅਤੇ ਵੱਖ-ਵੱਖ ਸਰੀਰਕ ਭਿੰਨਤਾਵਾਂ ਦੇ ਆਲੇ-ਦੁਆਲੇ ਹਮਦਰਦੀ, ਆਦਰ ਅਤੇ ਦਿਆਲਤਾ ਨੂੰ ਉਤਸ਼ਾਹਤ ਕਰਨਾ ਹੈ ਅਤੇ ਸਾਡੀਆਂ ਯੋਗਤਾਵਾਂ ਰਾਹੀਂ ਇੱਕ ਦੂਜੇ ਨੂੰ ਸਮਰੱਥ ਬਣਾਉਣ ਲਈ ਭਾਈਚਾਰੇ ਵਿੱਚ ਸਹਾਇਤਾ ਦੇਣਾ ਹੈ। ਸਾਡਾ ਉਦੇਸ਼ ਆਪਣੇ ਵਰਤੋਂਕਾਰਾਂ ਪ੍ਰਤੀ ਹਮਦਰਦੀ ਵਧਾਉਣਾ ਵੀ ਹੈ ਇਸ ਗੱਲ ਦਾ ਧਿਆਨ ਰੱਖਦੇ ਹੋਏ ਕਿ ਸਾਡੇ ਉਤਪਾਦ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਲਈ ਕਿਵੇਂ ਪਹੁੰਚਯੋਗ ਹਨ।

SnapAsia
SnapAsia ਏਸ਼ੀਆਈ ਅਤੇ ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਤਜ਼ਰਬਿਆਂ ਅਤੇ ਚੁਣੌਤੀਆਂ ਨੂੰ ਸਾਂਝਾ ਕਰਨ, ਸੱਭਿਆਚਾਰਕ ਸਮਝ ਨੂੰ ਉਤਸ਼ਾਹਤ ਕਰਨ ਅਤੇ ਏਸ਼ੀਆਈ ਸਭਿੱਆਚਾਰ ਦੀ ਨੁਮਾਇੰਦਗੀ ਕਰਨ ਲਈ ਇਕੱਠਾ ਕਰਦਾ ਹੈ। SnapAsia ਦਾ ਉਦੇਸ਼ ਭਾਈਚਾਰੇ ਦੇ ਮੈਂਬਰਾਂ ਨੂੰ Snap ਵਿਖੇ ਨਿੱਜੀ ਅਤੇ ਪੇਸ਼ੇਵਰ ਤੌਰ 'ਤੇ ਅੱਗੇ ਵਧਣ ਲਈ ਆਪਣੇਪਣ ਦੀ ਸੱਚੀ ਭਾਵਨਾ, ਪ੍ਰੇਰਣਾ ਅਤੇ ਸਹਾਇਤਾ ਦੇਣਾ ਹੈ।

SnapFamilia
SnapFamilia ਅਜਿਹੀ ਵਿਭਿੰਨਤਾ ਦੇ ਵਿਲੱਖਣ ਪੱਧਰ ਨੂੰ ਸਮਰੱਥਾ ਦਿੰਦਾ, ਉੱਚਾ ਚੁੱਕਦਾ ਅਤੇ ਸ਼ਲਾਘਾ ਕਰਦਾ ਹੈ
ਜਿਸ ਵਿੱਚ ਹਿਸਪੈਨਿਕ ਅਤੇ ਲਾਤੀਨੀ / ਈ ਭਾਈਚਾਰਿਆਂ ਦੀ ਸ਼ਮੂਲੀਅਤ ਹੈ।

SnapHabibi
SnapHabibi ਵੱਲੋਂ ਆਪਣੇ ਮੈਂਬਰਾਂ ਨੂੰ ਪੇਸ਼ੇਵਰ ਭਾਈਚਾਰੇ ਵਿੱਚ ਇਕੱਠੇ ਜੋੜਿਆ ਜਾਂਦਾ ਹੈ - ਧਾਰਮਿਕ ਜਾਂ ਰਾਜਨੀਤਿਕ ਵਿਸ਼ਵਾਸ ਦੀ ਪਰਵਾਹ ਕੀਤੇ ਬਿਨਾਂ ਦੱਖਣ-ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ਦੇ ਸਮਾਜਿਕ ਅਤੇ ਨੈਤਿਕ ਸਭਿੱਆਚਾਰ ਨੂੰ ਉਤਸ਼ਾਹਤ ਕਰਨ ਲਈ, ਪੇਸ਼ੇਵਰ ਅਤੇ ਬੌਧਿਕ ਵਿਕਾਸ ਵਿੱਚ ਇੱਕ ਦੂਜੇ ਨੂੰ ਪ੍ਰੇਰਿਤ ਕਰਨ ਲਈ ਅਤੇ ਵਿਆਪਕ ਦੱਖਣ-ਪੱਛਮੀ ਏਸ਼ੀਆਈ ਅਤੇ ਉੱਤਰੀ ਅਫਰੀਕੀ ਭਾਈਚਾਰੇ ਤੋਂ ਸਿੱਖਣ ਅਤੇ ਸੇਵਾ ਕਰਨ ਲਈ ਤਾਂ ਜੋ ਅਸੀਂ Snapchat ਰਾਹੀਂ ਮਨੁੱਖੀ ਤਰੱਕੀ ਨੂੰ ਸ਼ਮੂਲੀਅਤ ਭਰੇ ਅਤੇ ਸ਼ਕਤੀਸ਼ਾਲੀ ਤਰੀਕੇ ਨਾਲ ਅੱਗੇ ਵਧਾ ਸਕੀਏ।

SnapNoir
SnapNoir ਸਾਂਝ ਅਤੇ ਸੁਰੱਖਿਅਤ ਜਗ੍ਹਾ ਨਾਲ ਜੁੜੇ ਭਾਈਚਾਰੇ ਨੂੰ ਉਤਸ਼ਾਹਤ ਕਰਨ ਲਈ Snap ਵਿਖੇ ਅਫਰੀਕੀ ਪ੍ਰਵਾਸੀਆਂ ਅਤੇ ਸਹਿਯੋਗੀਆਂ ਨੂੰ ਇਕੱਠਾ ਕਰਦਾ ਹੈ। ਇਸਦਾ ਉਦੇਸ਼ Snap ਅਤੇ ਭਾਈਚਾਰੇ ਵਿੱਚ ਅਫਰੀਕੀ ਪ੍ਰਵਾਸੀ ਲੋਕਾਂ ਲਈ ਸੱਭਿਆਚਾਰਕ ਸਮਝ, ਵਿਭਿੰਨਤਾ ਅਤੇ ਸਮਾਜਿਕ ਅਸਰ ਨੂੰ ਉਤਸ਼ਾਹਤ ਕਰਨ ਲਈ ਲੋਕ ਚਰਚਾ ਦੀ ਥਾਂ ਦੇਣਾ ਹੈ।

SnapParents
SnapParents ਸਹਾਇਤਾ ਅਤੇ ਮਾਰਗਦਰਸ਼ਨ ਦੇ ਕੇ ਕੰਮ/ਜੀਵਨ ਸੰਤੁਲਨ ਅਤੇ ਸਵੈ-ਸੰਭਾਲ ਨੂੰ ਉਤਸ਼ਾਹਤ ਕਰਕੇ ਅਤੇ ਕੰਮ ਕਰਨ ਵਾਲੇ ਮਾਪਿਆਂ ਨੂੰ ਦਰਪੇਸ਼ ਵਿਲੱਖਣ ਚੁਣੌਤੀਆਂ 'ਤੇ ਚਾਨਣਾ ਪਾ ਕੇ ਸਾਰੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਮੌਜੂਦ ਹੈ।

SnapPride
SnapPride ਲਿੰਗ ਪਛਾਣ, ਲਿੰਗ ਪ੍ਰਗਟਾਵੇ, ਲਿੰਗਕਤਾ ਅਤੇ ਜਿਨਸੀ ਪਛਾਣ ਦੀ ਵਿਭਿੰਨਤਾ ਦੀ ਸ਼ਲਾਘਾ ਕਰਦਾ ਹੈ। ਅਸੀਂ ਕਿਸੇ ਵੀ ਕਿਸਮ ਦੇ LGBTQIA2S+ ਤਜ਼ਰਬੇ ਨੂੰ ਜੀਉਣ ਵਾਲੇ ਟੀਮ ਮੈਂਬਰਾਂ ਲਈ ਭਾਈਚਾਰਾ ਬਣਾਇਆ ਹੈ ਅਤੇ ਅਸੀਂ ਸਮਰਥਨ ਕਰਨ ਵਾਲੇ ਸਹਿਯੋਗੀਆਂ ਦਾ ਸੁਆਗਤ ਕਰਦੇ ਹਾਂ। ਸਾਡਾ ਉਦੇਸ਼ LGBTQIA2S+ ਪਛਾਣ 'ਤੇ ਧਿਆਨ ਦੇਣਾ, ਟ੍ਰਾਂਸ ਅਤੇ QBIPOC ਨਾਲ ਜੁੜੇ ਮੁੱਦਿਆਂ ਨੂੰ ਉੱਚਾ ਚੁੱਕਣਾ ਅਤੇ ਕੁਈਰ-ਕੇਂਦਰਿਤ ਪਹਿਲਕਦਮੀਆਂ ਰਾਹੀਂ ਸਮਝ ਅਤੇ ਜਾਗਰੂਕਤਾ ਵਧਾਉਣਾ ਹੈ।

SnapShalom
SnapShalom Snap ਵਿਖੇ ਯਹੂਦੀ ਟੀਮ ਮੈਂਬਰਾਂ ਲਈ ਯਹੂਦੀ ਵਿਰਾਸਤ ਦਾ ਜਸ਼ਨ ਮਨਾਉਣ ਅਤੇ Snap ਦੇ ਅੰਦਰ ਅਤੇ ਬਾਹਰ ਸਾਡੇ ਭਾਈਚਾਰੇ ਦੀ ਸਹਾਇਤਾ ਅਤੇ ਵਕਾਲਤ ਕਰਨ ਲਈ ਇਕੱਠੇ ਹੋਣ ਦੀ ਜਗ੍ਹਾ ਹੈ।

SnapVets
SnapVets ਫੌਜੀ ਬਜ਼ੁਰਗਾਂ, ਰਾਖਵਾਂ ਫ਼ੌਜੀਆਂ, ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਦੇ ਸਾਡੇ ਮਾਣਮੱਤੇ ਵਿਸ਼ਵ ਵਿਆਪੀ ਭਾਈਚਾਰੇ ਨੂੰ ਸਰਗਰਮੀ ਨਾਲ ਸ਼ਾਮਲ ਕਰਦਾ ਹੈ ਜੋ ਸਾਂਝੇ ਤਜ਼ਰਬਿਆਂ, ਸਵੈ-ਸੇਵਾ ਸਰਗਰਮੀਆਂ, ਭਰਤੀ ਸਮਾਗਮਾਂ, ਪੇਸ਼ੇਵਰ ਵਿਕਾਸ ਦੇ ਮੌਕਿਆਂ ਅਤੇ ਇਹ ਸਭ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ ਅਤੇ ਉਤਸ਼ਾਹਤ ਕਰਦੇ ਹਨ। ਸਾਡੇ ERG ਦੇ ਕੰਮ ਰਾਹੀਂ ਅਸੀਂ ਸੇਵਾ ਦੀ ਸਾਡੀ ਦਿਲੀ ਕਦਰ ਨੂੰ ਜਾਰੀ ਰੱਖਣ ਅਤੇ Snap ਟੀਮ ਦੀ ਸਕਾਰਾਤਮਕ ਨੁਮਾਇੰਦਗੀ ਕਰਨ ਦੀ ਉਮੀਦ ਕਰਦੇ ਹਾਂ।

SnapWomen
SnapWomen ਵੱਲੋਂ Snap ਵਿਖੇ ਔਰਤਾਂ ਦੀ ਸਹਾਇਤਾ, ਸਸ਼ਕਤੀਕਰਨ ਅਤੇ ਤਰੱਕੀ ਵਿੱਚ ਹਿੱਸਾ ਪਾਇਆ ਜਾਂਦਾ ਹੈ। ਇਸਦਾ ਮਤਲਬ ਹੈ ਵਰਕਸ਼ਾਪਾਂ, ਲੋੜਵੰਦ ਔਰਤਾਂ ਤੱਕ ਪਹੁੰਚ, ਅਤੇ ਅੱਜਕੱਲ੍ਹ ਔਰਤਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੀ ਪੜਚੋਲ ਕਰਨ ਲਈ Snap ਭਾਈਚਾਰੇ ਨੂੰ ਇਕੱਠੇ ਕਰਨਾ।
ਸਾਡੇ ਭਾਈਵਾਲ








Snap ਵਿਖੇ ਜ਼ਿੰਦਗੀ
Snap ਟੀਮ ਨਾਲ ਜੁੜਨ ਲਈ ਤਿਆਰ ਹੋ?