ਆਪਣਾ ਅਸਲ ਕਿਰਦਾਰ ਵਿਖਾਓ, ਹਰ ਰੋਜ਼

ਵਿਭਿੰਨਤਾ, ਨਿਰਪੱਖਤਾ ਅਤੇ ਸ਼ਮੂਲੀਅਤ

ਜੀਵਨ ਦੇ ਹਰ ਖੇਤਰ ਦੇ ਲੱਖਾਂ ਲੋਕ, ਦੋਸਤਾਂ ਅਤੇ ਪਰਿਵਾਰ ਨਾਲ ਸੰਚਾਰ ਕਰਨ ਲਈ ਹਰ ਰੋਜ਼ Snapchat ਦੀ ਵਰਤੋਂ ਕਰਦੇ ਹਨ। ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ Snap Inc. 'ਤੇ ਸਭਿਆਚਾਰਾਂ, ਪਿਛੋਕੜਾਂ ਅਤੇ ਪਰਿਪੇਖਾਂ ਦੀ ਸਮਾਨ ਵਿਭਿੰਨਤਾ ਨੂੰ ਇਕੱਠੇ ਕਰੀਏ।

ਵਿਭਿੰਨਤਾ ਵਾਲਾ, ਬਰਾਬਰੀ ਵਾਲਾ, ਅਤੇ ਸ਼ਮੂਲੀਅਤ ਵਾਲਾ ਸੱਭਿਆਚਾਰ ਲੋਕਾਂ ਨੂੰ ਸਭ ਤੋਂ ਵਧੀਆ ਕੰਮ ਕਰਨ, ਆਪਣੀ ਅਸਲੀ ਸਖਸ਼ੀਅਤ ਬਣਨ ਅਤੇ ਸਾਡੇ ਭਾਈਚਾਰੇ ਦੀ ਸੇਵਾ ਕਰਨ ਵਾਲੇ ਨਵੀਨਤਾਕਾਰੀ ਉਤਪਾਦ ਬਣਾਉਣ ਵਿੱਚ ਮਦਦ ਕਰਦਾ ਹੈ।

ਅਸੀਂ Snap ਵਿਖੇ ਹਰ ਰੋਜ਼ ਇਸ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਨਵੇਂ ਤਰੀਕਿਆਂ ਵਿੱਚ — ਕਰਮਚਾਰੀ ਸੰਸਾਧਨ ਸਮੂਹਾਂ, ਅੰਦਰੂਨੀ ਵਿਕਾਸ ਪ੍ਰੋਗਰਾਮਾਂ, ਅਵਚੇਤਨ ਪੱਖਪਾਤ ਦੀ ਸਿਖਲਾਈ, ਸਹਿਯੋਗ ਦੀ ਸਿਖਲਾਈ, ਭਾਈਵਾਲੀਆਂ, ਸਮਾਗਮਾਂ, ਭਰਤੀ ਪਹਿਲਕਦਮੀਆਂ ਅਤੇ ਹੋਰ ਬਹੁਤ ਕੁਝ ਰਾਹੀਂ ਨਿਵੇਸ਼ ਕਰ ਰਹੇ ਹਾਂ।

ਸਾਡਾ ਪੱਕਾ ਵਿਸ਼ਵਾਸ ਹੈ ਕਿ DEI ਹਰ ਕਿਸੇ ਦਾ ਕੰਮ ਹੈ ਕਿਉਂਕਿ ਇਹ ਰਚਨਾਤਮਕ ਉੱਤਮਤਾ ਅਤੇ ਨਵੀਨਤਾ ਨੂੰ ਵਧਾਉਂਦਾ ਹੈ। ਅਸੀਂ ਵਿਭਿੰਨਤਾ ਦਾ ਵਿਆਪਕ ਪਰਿਪੇਖ ਲੈਂਦੇ ਹਾਂ, ਜਿਸ ਵਿੱਚ ਨਸਲ, ਲਿੰਗ, LGBTQ+ ਸਥਿਤੀ, ਅਪਾਹਜਤਾ, ਉਮਰ, ਸਮਾਜਿਕ-ਆਰਥਿਕ ਸਥਿਤੀ, ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਦੀ ਸਥਿਤੀ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

ਇੱਥੇ, ਅਸੀਂ ਚਾਹੁੰਦੇ ਹਾਂ ਕਿ ਟੀਮ ਦੇ ਸਾਰੇ ਮੈਂਬਰ ਭਾਗ ਲੈਣ ਅਤੇ ਆਪਣੇ ਵਿਚਾਰ ਦੱਸਣ ਜਿਹੜੇ ਕਿ ਸੁਣੇ ਜਾਣ।

ਕਰਮਚਾਰੀ ਸੰਸਾਧਨ ਸਮੂਹ

ਸਾਡੇ ਕਰਮਚਾਰੀ ਸੰਸਾਧਨ ਸਮੂਹ Snap Inc. ਪਰਿਵਾਰ ਦੇ ਮੈਂਬਰਾਂ ਵੱਲੋਂ ਬਣਾਏ ਅਤੇ ਅਗਵਾਈ ਕੀਤੇ ਜਾਂਦੇ ਹਨ। ਉਹ ਸਾਨੂੰ ਸਾਂਝੇ ਉਦੇਸ਼ ਦੀ ਵਡਿਆਈ ਕਰਨ ਲਈ, ਜਾਗਰੂਕਤਾ ਵਧਾਉਣ, ਵਕਾਲਤ ਉਤਸ਼ਾਹਿਤ ਕਰਨ ਲਈ ਸਮਰੱਥਾ ਦਿੰਦੇ ਹਨ ਅਤੇ ਭਰਤੀ ਦੇ ਸਾਡੇ ਤਰੀਕੇ ਨੂੰ ਸੁਧਾਰਦੇ ਹਨ।

ਚਾਹੇ ਉਹ ਸਮਾਜਿਕ ਸਮਾਗਮ ਕਰਵਾ ਰਹੇ ਹੋਣ, ਮਹਿਮਾਨ ਬੁਲਾਰਿਆਂ ਦੀ ਮੇਜ਼ਬਾਨੀ ਕਰ ਰਹੇ ਹੋਣ ਜਾਂ ਨਵੇਂ ਸਵੈ-ਸੇਵਕ ਯਤਨਾਂ ਨੂੰ ਵਧਾ ਰਹੇ ਹੋਣ, ਸਾਡੇ ਕਰਮਚਾਰੀ ਸੰਸਾਧਨ ਸਮੂਹ ਹਮੇਸ਼ਾ ਅਸਲ ਵਿੱਚ ਤਬਦੀਲੀ ਲਿਆਉਣ — ਦੋਸਤ ਬਣਾਉਣ ਲਈ ਕੰਮ ਕਰ ਰਹੇ ਹੁੰਦੇ ਹਨ!

SnapWomxn

SnapWomxn, Snap ਵਿਖੇ ਔਰਤਾਂ ਦਾ ਸਮਰਥਨ ਕਰਦਾ ਹੈ, ਉਨ੍ਹਾਂ ਨੂੰ ਸਮਰੱਥ ਬਣਾ ਕੇ ਅੱਗੇ ਵਧਾਉਂਦਾ ਹੈ।

SnapNoir

SnapNoir Snap ਵਿਖੇ ਅਫ਼ਰੀਕੀ ਪਰਵਾਸੀ ਲੋਕਾਂ ਲਈ ਸੱਭਿਆਚਾਰਕ ਸਮਝ ਅਤੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਫੋਰਮ ਪ੍ਰਦਾਨ ਕਰਦਾ ਹੈ।

SnapPride

SnapPride ਸਾਡੇ LGBTQ+ ਭਾਈਚਾਰੇ ਦਾ ਸਮਰਥਨ ਕਰਦਾ ਹੈ ਅਤੇ ਇਨ੍ਹਾਂ ਦੀ ਸਲਾਘਾ ਕਰਦਾ ਹੈ।

SnapFamilia

SnapFamilia ਹਿਸਪੈਨਿਕ ਅਤੇ ਲੈਟਿਨਕਸ ਭਾਈਚਾਰਿਆਂ ਦੇ ਵੱਖ-ਵੱਖ ਪਰਿਪੇਖਾਂ ਦੀ ਵਡਿਆਈ ਕਰਦਾ ਹੈ ਅਤੇ ਇਨ੍ਹਾਂ ਦਾ ਵਿਕਾਸ ਕਰਦਾ ਹੈ।

SnapVets

SnapVets ਸਾਬਕਾ ਫ਼ੌਜੀਆਂ, ਨਿਰਭਰ ਲੋਕਾਂ ਅਤੇ ਸੇਵਾ ਜਾਰੀ ਰੱਖਣ ਵਾਲਿਆਂ ਲਈ ਭਾਈਚਾਰਾ ਬਣਾਉਂਦਾ ਹੈ।

SnapAsia

SnapAsia ਏਸ਼ੀਅਨ ਅਤੇ ਪੈਸੀਫਿਕ ਆਈਲੈਂਡਰ ਵਿਰਾਸਤ ਵਾਲੇ ਟੀਮ ਮੈਂਬਰਾਂ ਨੂੰ ਇਕੱਠੇ ਕਰਦਾ ਹੈ।

SnapAbility

SnapAbility ਅਪਾਹਜ ਟੀਮ ਮੈਂਬਰਾਂ ਅਤੇ ਸਹਿਯੋਗੀਆਂ, ਸਰਪ੍ਰਸਤਾਂ ਅਤੇ ਅਪਾਹਜ ਲੋਕਾਂ ਦੇ ਵਕਾਲਤੀਆਂ ਦਾ ਸਮਰਥਨ ਕਰਦਾ ਹੈ।

SnapParents

SnapParents Snap ਵਿਖੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਦਾ ਸਮਰਥਨ ਕਰਦਾ ਹੈ।

ਕੈਲਾਇਡੋਸਕੋਪ

ਕੈਲਾਇਡੋਸਕੋਪ ਦਾ ਉਦੇਸ਼ ਮੁੱਖ ਦਫ਼ਤਰ ਤੋਂ ਬਾਹਰਲੇ ਦਫ਼ਤਰਾਂ ਵਿੱਚ ਕਰਮਚਾਰੀਆਂ ਨੂੰ ਉਹਨਾਂ ਦੇ ਵਿਲੱਖਣ ਸਥਾਨਕ ਦਫ਼ਤਰੀ ਸੱਭਿਆਚਾਰ ਵਿੱਚ ਭਾਈਚਾਰੇ ਬਣਾਉਣ ਅਤੇ ਵਿਭਿੰਨਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਦੇਣਾ ਹੈ।

ਸਾਡੇ ਭਾਈਵਾਲ

Snap ਟੀਮ ਨਾਲ ਜੁੜਨ ਲਈ ਤਿਆਰ ਹੋ?